ਪੰਜਾਬੀ ਮੁਰਲੀ · Brahma Kumaris

ਅੱਜ ਦੀ ਮੁਰਲੀ · 26 ਜੁਲਾਈ 2026

ਓਮ ਸ਼ਾਂਤੀ · BapDada · 26 ਜੁਲਾਈ 2026

ਅੱਜ ਦੀ ਮੁਰਲੀ — ਹਰ ਸਵੇਰ ਨਵੀਂ।

18
ਡਾਊਨਲੋਡ PDF
0:00--:--

ਪਾਠ ਚੁਣੋ → ਹਾਈਲਾਈਟ / ਬਾਕਸ / ਅੰਡਰਲਾਈਨ

26-07-26
ਸਵੇਰੇ ਦੀ ਮੁਰਲੀ ਓਮ ਸ਼ਾਂਤੀ
“ਅਵਿਯਕਤ ਬਾਪ ਦਾਦਾ”
ਰਿਵਾਇਜ਼

02-02-11 ਮਧੂਬਨ

ਆਪਣੇ ਭਾਗ ਅਤੇ ਪ੍ਰਾਪਤੀਆਂ ਨੂੰ ਸਮ੍ਰਿਤੀ ਵਿਚ ਰੱਖ ਸਦਾ ਹਰਸ਼ਿਤ ਅਤੇ ਸੰਤੁਸ਼ਟ ਰਹੋ , ਦ੍ਰਿਸ਼ਟੀ ਵ੍ਰਿਤੀ ਅਤੇ ਪ੍ਰਵ੍ਰਤੀ ਦ੍ਵਾਰਾ ਸੰਤੁਸ਼ਟਤਾ ਦਾ ਅਨੁਭਵ ਕਰਵਾਓ।

ਅੱਜ ਬਾਪਦਾਦਾ ਸਾਰੇ ਬੱਚਿਆਂ ਨੂੰ ਵੇਖ ਖੁਸ਼ ਹੋ ਰਹੇ ਹਨ। ਹਰ ਇੱਕ ਬੱਚਾ ਪਰਮਾਤਮ ਪਿਆਰ ਦ੍ਵਾਰਾ ਪਹੁੰਚ ਗਏ ਹਨ। ਤਾਂ ਅੱਜ ਬਾਪਦਾਦਾ ਹਰ ਇੱਕ ਬੱਚੇ ਦੇ ਮਸਤੱਕ ਵਿਚ ਭਾਗ ਦੀਆਂ ਰੇਖਾਵਾਂ ਵੇਖ ਰਹੇ ਹਨ। ਅਜਿਹਾ ਭਾਗ ਅਤੇ ਇਨਾਂ ਵੱਡਾ ਭਾਗ ਸਾਰੇ ਕਲਪ ਵਿਚ ਕਿਸੇ ਨੂੰ ਪ੍ਰਾਪਤ ਨਹੀਂ ਹੁੰਦਾ ਹੈ ਕਿਉਂਕਿ ਤੁਹਾਨੂੰ ਭਾਗ ਦੇਣ ਵਾਲਾ ਖੁਦ ਭਾਗਦਾਤਾ ਹੈ। ਹਰ ਇੱਕ ਦੇ ਮਸਤੱਕ ਵਿਚ ਪਹਿਲੇ ਤਾਂ ਚਮਕਦਾ ਹੋਇਆ ਸਿਤਾਰੇ ਦਾ ਭਾਗ ਚਮਕ ਰਿਹਾ ਹੈ। ਮੁੱਖ ਵਿਚ ਮਧੁਰ ਵਾਣੀ ਦੀ ਰੇਖਾ ਚਮਕ ਰਹੀ ਹੈ। ਹੋਠਾਂ ਤੇ ਮਧੁਰ ਮੁਸਕਾਨ ਦੀ ਰੇਖਾ ਚਮਕ ਰਹੀ ਹੈ। ਦਿਲ ਵਿਚ ਦਿਲਾਰਾਮ ਬਾਪ ਦੇ ਲਵਲੀਨ ਦੀ ਰੇਖਾ ਚਮਕ ਰਹੀ ਹੈ। ਹੱਥਾਂ ਵਿਚ ਸਰਵ ਖਜਾਨਿਆਂ ਦੀ ਸ੍ਰੇਸ਼ਠਤਾ ਦੀ ਰੇਖਾ ਚਮਕ ਰਹੀ ਹੈ। ਪੈਰਾਂ ਵਿਚ ਹਰ ਕਦਮ ਵਿਚ ਪਦਮ ਦੀ ਰੇਖਾ ਚਮਕ ਰਹੀ ਹੈ। ਹੁਣ ਸੋਚੋ ਅਜਿਹਾ ਭਾਗ ਹੋਰ ਕਿਸ ਦਾ ਹੋਇਆ ਹੈ! ਇਸਲਈ ਤੁਹਾਡੇ ਯਾਦਗਰ ਚਿਤਰਾਂ ਦਾ ਵੀ ਭਾਗ ਵਰਨਣ ਹੁੰਦਾ ਰਹਿੰਦਾ ਹੈ। ਅਤੇ ਇਹ ਭਾਗ ਖੁਦ ਭਾਗਵਿਧਾਤਾ ਨੇ ਹਰ ਬੱਚੇ ਦਾ ਬਣਾਇਆ ਹੈ।

ਬਾਪਦਾਦਾ ਹਰ ਬੱਚੇ ਦਾ ਭਾਗ ਵੇਖ ਹਰ ਬੱਚੇ ਨੂੰ ਮੁਬਾਰਕ ਦੇ ਰਹੇ ਹਨ - ਵਾਹ ਬੱਚੇ ਵਾਹ! ਅਤੇ ਇਹ ਭਾਗ ਇਸ ਸੰਗਮ ਤੇ ਹੀ ਮਿਲਦਾ ਹੈ ਅਤੇ ਚਲਦਾ ਹੈ। ਸੰਗਮਯੁੱਗ ਦਾ ਸੁਖ ਸਭ ਯੁੱਗਾਂ ਤੋਂ ਸ੍ਰੇਸ਼ਠ ਹੈ। ਸਤਿਯੁਗ ਦਾ ਭਾਗ ਵੀ ਸੰਗਮ ਦੇ ਪੁਰਸ਼ਾਰਥ ਦੀ ਪ੍ਰਾਲਬਧ ਹੈ ਇਸਲਈ ਸੰਗਮਯੂਗ ਦੀ ਪ੍ਰਾਪਤੀ ਸਤਿਯੁਗ ਦੀ ਪ੍ਰਾਲਬਧ ਤੋਂ ਵੀ ਜਿਆਦਾ ਹੈ। ਆਪਣੇ ਭਾਗ ਵਿਚ ਖੋਅ ਜਾਵੋ। ਕੁਝ ਵੀ ਹੁੰਦਾ ਰਹੇ, ਆਪਣਾ ਭਾਗ ਸਮ੍ਰਿਤੀ ਵਿਚ ਲਿਆਓ ਤਾਂ ਕੀ ਨਿਕਲਦਾ ਹੈ? ਵਾਹ ਮੇਰਾ ਭਾਗ! ਕਿਉਂਕਿ ਖੁਦ ਭਾਗਦਾਤਾ ਤੁਹਾਡਾ ਬਾਪ ਹੈ। ਤਾਂ ਭਾਗ ਦਾਤਾ ਦ੍ਵਾਰਾ ਹਰ ਇੱਕ ਨੂੰ ਆਪਣਾ ਭਾਗ ਮਿਲਿਆ ਹੈ। ਜਾਣਦੇ ਹੋ ਕਿ ਅਸੀਂ ਇਨੇਂ ਭਗਵਾਨ ਹਾਂ ਕਿ ਕਦੇ - ਕਦੇ ਜਾਣਦੇ ਹੋ, ਸਦਾ ਨਸ਼ਾ ਰਹਿੰਦਾ ਹੈ? ਦੁਨੀਆ ਵਾਲੇ ਤਾਂ ਵੇਖਕੇ ਪੁੱਛਦੇ ਹਨ ਤੁਹਾਨੂੰ ਕੀ ਮਿਲਿਆ ਹੈ? ਅਤੇ ਤੁਸੀ ਲੋਕ ਉਤਰ ਕੀ ਦਿੰਦੇ ਹੋ? ਜੋ ਪਾਉਣਾ ਸੀ ਉਹ ਪਾ ਲਿਆ। ਪਾ ਲਿਆ ਹੈ, ਹੱਥ ਉਠਾਓ। ਪਾ ਲਿਆ ਹੈ, ਅੱਛਾ, ਪਾ ਲਿਆ ਹੈ? ਫ਼ਲਕ ਨਾਲ ਕਹਿੰਦੇ ਹੋ, ਕੋਈ ਅਪ੍ਰਾਪਤ ਚੀਜ ਹੀ ਨਹੀਂ, ਹੈ ਨਾ ਫਖਰ? ਅਤੇ ਮਿਲਿਆ ਕਿਵੇਂ? ਸਿਰਫ ਬਾਪ ਨੂੰ ਜਾਣਿਆ, ਮੰਨਿਆ। ਆਪਣਾ ਬਨਾਇਆ ਤਾਂ ਭਾਗ ਮਿਲ ਗਿਆ। ਇਸ ਭਾਗ ਨੂੰ ਜਿਨਾਂ ਸਮ੍ਰਿਤੀ ਵਿਚ ਲਿਆਉਂਦੇ ਰਹੋਗੇ ਉਨਾਂ ਹਰਸ਼ਿਤ ਹੁੰਦੇ ਰਹੋਗੇ। ਭਾਗਵਾਨ ਆਤਮਾ ਦਾ ਚੇਹਰਾ ਸਦਾ ਹਰਸ਼ਿਤ ਰਹੇਗਾ। ਰਹੇਗਾ ਨਹੀਂ ਰਹਿੰਦਾ ਹੈ। ਉਨ੍ਹਾਂ ਦੀ ਦ੍ਰਿਸ਼ਟੀ, ਉਨ੍ਹਾਂ ਦੀ ਵ੍ਰਿਤੀ ਅਤੇ ਉਨ੍ਹਾਂ ਦੀ ਪ੍ਰਵ੍ਰਤੀ ਸਦਾ ਸੰਤੁਸ਼ਟ ਆਤਮਾ ਬਣ ਖੁਦ ਵੀ ਸੰਤੁਸ਼ਟ ਰਹੇਗੀ ਅਤੇ ਦੂਜਿਆਂ ਨੂੰ ਵੀ ਸੰਤੁਸ਼ਟ ਬਣਾਏ ਗੀ। ਤਾਂ ਤੁਹਾਨੂੰ ਸਭ ਨੂੰ ਸੰਤੁਸ਼ਟਤਾ ਦਾ ਨਸ਼ਾ ਰਹਿੰਦਾ ਹੈ? ਕਿਉਂਕਿ ਸੰਤੁਸ਼ਟਤਾ ਦਾ ਆਧਾਰ ਹੈ ਸਰਵ ਪ੍ਰਾਪਤੀ। ਅਪ੍ਰਾਪਤੀ ਅਸੰਤੁਸ਼ਟਾ ਦਾ ਆਧਾਰ ਹੈ। ਤਾਂ ਤੁਸੀਂ ਕੀ ਅਨੁਭਵ ਕਰਦੇ ਹੋ? ਆਪ੍ਰਪਤ ਕੋਈ ਚੀਜ ਹੈ ਕਿ ਸਰਵ ਪ੍ਰਾਪਤੀ ਹੈ? ਪ੍ਰਾਪਤੀ ਦਾ ਨਸ਼ਾ ਹੈ? ਹੈ, ਸਦਾ ਹੈ ਜਾਂ ਕਦੇ - ਕਦੇ ਹੈ? ਉਵੇਂ ਤਾਂ ਇਹ ਹੀ ਕਹਿੰਦੇ ਹੋ ਪਾ ਲਿਆ ਜੋ ਪਾਣਾ ਸੀ। ਤਾਂ ਜਿੱਥੇ ਸਰਵ ਪ੍ਰਾਪਤੀਆਂ ਹਨ ਉੱਥੇ ਅਸੰਤੁਸ਼ਟਤਾ ਦਾ ਨਾਮ ਨਹੀਂ ਹੈ।

ਤਾਂ ਬਾਪਦਾਦਾ ਅੱਜ ਦੇਸ਼ ਵਿਦੇਸ਼, ਕਿੰਨੇ ਦੇਸ਼ਾਂ ਤੋਂ ਸਾਰੇ ਬੱਚੇ ਆਕੇ ਇੱਕਠੇ ਹੋਏ ਹਨ ਲੇਕਿਨ ਸਭ ਤੋਂ ਦੂਰ ਤੋਂ ਆਉਣਾ ਵਾਲਾ ਕੌਣ? ਕੀ ਅਮਰੀਕਾ ਵਾਲੇ ਦੂਰ ਤੋਂ ਆਏ ਹਨ? ਅਮਰੀਕਾ ਵਾਲੇ ਦੂਰ ਤੋਂ ਆਏ ਹਨ! ਅਤੇ ਬਾਪ ਕਿੱਥੋਂ ਤੋਂ ਆਇਆ ਹੈ? ਅਮਰੀਕਾ ਤਾਂ ਇਸੇ ਲੋਕ ਵਿਚ ਹੈ ਲੇਕਿਨ ਬਾਪਦਾਦਾ ਕਿੱਥੋਂ ਆਇਆ ਹੈ? ਪਰਮਧਾਮ ਤੋਂ, ਬ੍ਰਹਮਾ ਬਾਪ ਵੀ ਸੂਖਸ਼ਮਵਤਨ ਤੋਂ ਆਏ ਹਨ। ਤਾਂ ਕੌਣ ਦੂਰ ਤੋਂ ਆਇਆ? ਸਭ ਤੋਂ ਦੂਰ ਕੌਣ? ਇਹ ਹੈ ਬਾਪ ਅਤੇ ਬੱਚਿਆਂ ਦੇ ਪਿਆਰ ਦਾ ਨਜਾਰਾ। ਤੁਸੀ ਕਿਹਾ ਮੇਰਾ ਬਾਬਾ ਅਤੇ ਬਾਪ ਨੇ ਕਿਹਾ ਮੇਰਾ ਬੱਚਾ। ਸਿਰਫ ਇੱਕ ਨੂੰ ਜਾਨਣ ਨਾਲ ਕਿੰਨਾਂ ਵਰਸਾ ਮਿਲ ਗਿਆ। ਦੁਨੀਆ ਵਾਲੇ ਸੁਖ ਦੇ ਲਈ, ਸ਼ਾਂਤੀ ਦੇ ਲਈ ਢੂੰਢ (ਲੱਭ) ਰਹੇ ਹਨ - ਕਿੱਥੇ ਸ਼ਾਂਤੀ ਮਿਲੇਗੀ, ਕਿੱਥੇ ਸੁਖ ਮਿਲੇਗਾ ਅਤੇ ਤੁਹਾਡੀ ਜੀਵਨ ਹੀ ਸੁਖ ਸ਼ਾਂਤੀ ਸੰਪੰਨ ਹੋ ਗਈ। ਬਾਪਦਾਦਾ ਤੋਂ ਪੁੱਛਦੇ ਹੋ ਨਾ ਕਿ ਬਾਪਦਾਦਾ ਕੀ ਚਾਹੁੰਦੇ ਹਨ? ਤਾਂ ਬਾਪਦਾਦਾ ਹਰ ਬੱਚੇ ਤੋਂ ਹੀ ਇਹ ਹੀ ਚਾਹੁੰਦੇ ਹਨ ਕਿ ਹਰ ਇੱਕ ਬੱਚਾ ਸਦਾ ਸਵਰਾਜ ਅਧਿਕਾਰੀ ਬਣਕੇ ਰਹੇ। ਕਦੇ - ਕਦੇ ਨਹੀਂ ਕਿਉਂਕਿ ਹੁਣ ਦੇ ਸਵਰਾਜ ਅਧਿਕਾਰੀ ਦਾ ਵਰਦਾਨ ਬਾਪ ਨੇ ਇਸ ਸੰਗਮਯੁੱਗ ਦੇ ਲਈ ਪੂਰਾ ਦਿੱਤਾ ਹੈ, ਥੋੜ੍ਹਾ ਨਹੀਂ, ਕਦੇ - ਕਦੇ ਵਾਲਾ ਨਹੀਂ, ਸਦਾ। ਤਾਂ ਸੋਚੋ ਸਦਾ। ਤਾਂ ਸੋਚੋ ਸਦਾ ਦੇ ਲਈ ਸਵਰਾਜ ਅਧਿਕਾਰੀ ਬਣ ਰਹਿੰਦੇ ਹੋ? ਕਿਉਂਕਿ ਬਾਪਦਾਦਾ ਨੇ ਸੁਣਾਇਆ ਕਿ ਇਨ੍ਹਾਂ ਸਭ ਕਰਮਿੰਦਰੀਆਂ ਦੇ, ਮਨ ਬੁੱਧੀ ਸੰਸਕਾਰ ਦੇ ਵੀ ਮਾਲਿਕ ਹੋ। ਸਭ ਦੇ ਲਈ ਮੇਰਾ ਸ਼ਬਦ ਬੋਲਦੇ ਹੋ, ਮੈਂ ਨਹੀਂ ਬੋਲਦੇ ਹੋ, ਮੇਰਾ ਬੋਲਦੇ ਹੋ। ਤਾਂ ਮਨ ਬੁੱਧੀ ਸੰਸਕਾਰ ਮੇਰਾ ਹੈ ਤਾਂ ਮੇਰੇ ਦੇ ਉਪਰ ਸਦਾ ਅਧਿਕਾਰ ਰਹਿੰਦਾ ਹੈ। ਇਵੇਂ ਮਨ ਬੁੱਧੀ ਸੰਸਕਾਰ ਦੇ ਉਪਰ ਪੂਰਾ ਹੀ ਅਧਿਕਾਰੀ ਹੋਵੇ, ਇਸ ਨੂੰ ਕਿਹਾ ਜਾਂਦਾ ਹੈ ਸਵਰਾਜ ਅਧਿਕਾਰੀ। ਜੋ ਆਰਡਰ ਕਰੋ ਉਸ ਪ੍ਰਮਾਣ ਇਹ ਕੰਮ ਕਰਨ ਦੇ ਲਈ ਨਿਮਿਤ ਹਨ। ਲੇਕਿਨ ਇਸ ਦੇ ਲਈ ਚਲਦੇ ਫਿਰਦੇ ਕੰਮ ਕਰਦੇ ਮਾਲਿਕਪਨ ਦਾ ਨਸ਼ਾ ਹੋਣਾ ਚਾਹੀਦਾ। ਨਿਸ਼ਚੇ ਅਤੇ ਨਸ਼ਾ।

ਹੁਣ ਤਾਂ ਆਤਮਾਵਾਂ ਨੂੰ ਮਨਸਾ ਦ੍ਵਾਰਾ ਵੀ ਸੇਵਾ ਦੇਣ ਦਾ ਸਮੇਂ ਹੈ। ਚਿਲਾਉਂਦੇ ਰਹਿੰਦੇ ਹਨ, ਹੇ ਪੂਰਵਜ ਸਾਨੂੰ ਥੋੜ੍ਹਾ ਜਿਹਾ ਸੁਖ ਸ਼ਾਂਤੀ ਦੀਆਂ ਕਿਰਨਾਂ ਦੇ ਦਵੋ। ਤਾਂ ਹੇ ਪੂਰਵਜ ਦੁਖੀਆਂ ਦੀ ਪੁਕਾਰ ਸੁਣਾਈ ਦਿੰਦੀ ਹੈ ਨਾ! ਬਾਪਦਾਦਾ ਨੇ ਇਸ਼ਾਰਾ ਦੇ ਦਿੱਤਾ ਹੈ ਕਿ ਕੁਝ ਵੀ ਆਪਦਾ ਅਚਾਨਕ ਆਉਣੀ ਹੈ, ਇਸ ਦੇ ਲਈ ਸੈਕਿੰਡ ਵਿਚ ਫੁੱਲ ਸਟਾਪ। ਉਹ ਪ੍ਰੇਕਟਿਸ ਵੀ ਕਰ ਰਹੇ ਹੋ ਕਿਉਂਕਿ ਉਸ ਸਮੇਂ ਪੁਰਸ਼ਾਰਥ ਦਾ ਸਮੇਂ ਨਹੀਂ ਹੋਵੇਗਾ, ਅਭਿਆਸ ਕਰੋ, ਲਗਾਓ ਫੁੱਲਸਟਾਪ ਅਤੇ ਹੋ ਜਾਵੇ ਅਸ਼ਚਰਿਆ ਦੀ ਮਾਤਰਾ, ਇਸਲਈ ਪੁਰਸ਼ਾਰਥ ਦਾ ਸਮੇਂ ਹੁਣ ਮਿਲਿਆ ਹੋਇਆ ਹੈ। ਉਸ ਸਮੇਂ ਪ੍ਰੈਕਟਿਕਲ ਕਰਨ ਦਾ ਸਮੇਂ ਹੈ, ਤਾਂ ਹੁਣ ਤੋਂ ਇਸ ਅਭਿਆਸ ਨੂੰ ਕਰ ਵੀ ਰਹੇ ਹੋ, ਬਾਪਦਾਦਾ ਰਿਜਲਟ ਵੇਖਦੇ ਹਨ, ਅਟੈਂਸ਼ਨ ਵਿਚ ਹਨ, ਕਰ ਵੀ ਰਹੇ ਹਨ ਲੇਕਿਨ ਹੋਰ ਵੀ ਆਟੈਂਸ਼ਨ ਨੂੰ ਅੰਡਰਲਾਈਨ ਕਰੋ। ਵੇਖੋ ਪੁਰਸ਼ਾਰਥ ਕਿੰਨਾਂ ਸੌਖਾ ਹੈ, ਮੈਂ ਵੀ ਬਿੰਦੀ, ਲਗਾਉਣਾ ਵੀ ਬਿੰਦੀ ਹੈ ਸਿਰਫ ਅਟੈਂਸ਼ਨ ਦੇਣਾ ਹੈ।

ਬਾਪਦਾਦਾ ਵਿਸ਼ੇਸ਼ ਬੱਚਿਆਂ ਨੂੰ ਸੌਗ਼ਾਤ ਦਿੰਦੇ ਹਨ “

ਬੱਚੇ ਮੈਂ ਤੁਹਾਡੇ ਸਦਾ ਨਾਲ ਹਾਂ। ਬਾਬਾ ਕਿਹਾ ਅਤੇ ਬੱਚਿਆਂ ਦੇ ਲਈ ਬਾਪ ਸਦਾ ਹਾਜਿਰ ਹਨ। ਜੋ ਕਿਹਾ ਗਿਆ ਹੈ ਹਜ਼ੂਰ ਹਾਜਿਰ ਹੈ, ਸਰਵਵਿਆਪੀ ਨਹੀਂ ਹੈ ਲੇਕਿਨ ਬੱਚਿਆਂ ਦੇ ਅੱਗੇ ਹਜੂਰ ਹਾਜਿਰ ਹੈ। ਤਾਂ ਸਦਾ ਵਿਜੇਈ ਬਣਨਾ, ਜਿੱਥੇ ਭਗਵਾਨ ਨਾਲ ਹੈ ਉਥੇ ਵਿਜੇਈ ਬਣਨਾ ਕੀ ਮੁਸ਼ਕਿਲ ਹੈ। ਵਿਜੇ ਤੁਹਡਾ ਜਨਮ ਸਿੱਧ ਅਧਿਕਾਰ ਹੈ। ਸਿਰਫ ਮੇਰਾ ਬਾਬਾ ਕਿਹਾ ਤਾਂ ਵਿਜੇਈ ਹੈ ਹੀ ਇਸਲਈ ਸਦਾ ਵਿਜੇਈ ਬਣਨਾ, ਜੋ ਯਾਦ ਵਿੱਚ ਰਹਿੰਦਾ ਹੈ ਉਸ ਦੇ ਲਈ ਅਤੀ ਸਹਿਜ ਹੈ। ਮੁਸ਼ਕਿਲ ਨਹੀਂ। ਜਿੱਥੇ ਭਗਵਾਨ ਹੈ ਉਥੇ ਵਿਜੇ ਹੈ ਹੀ। ਤਾਂ ਅੱਜ ਬਾਪਦਾਦਾ ਸਭ ਬੱਚਿਆਂ ਨੂੰ ਵੇਖ ਖੁਸ਼ ਹੋ ਰਹੇ ਹਨ ਕਿ ਕਿੰਨੇ ਸਨੇਹ ਨਾਲ, ਕਿਹੜੇ ਸਾਧਨ ਰਾਹੀਂ ਆਏ ਹਨ? ਟ੍ਰੇਨ ਵਿਚ ਜਾਂ ਪਲੇਂਨ ਵਿਚ, ਉਹ ਤੇ ਸ਼ਰੀਰ ਦ੍ਵਾਰਾ ਪਹੁੰਚ ਗਏ ਹੋ ਲੇਕਿਨ ਦਿਲ ਤੋਂ ਤਾਂ ਪਿਆਰ ਤੁਹਾਨੂੰ ਇੱਥੇ ਲਿਆਇਆ ਹੈ। ਹਿੰਮਤ ਤੁਹਾਡੀ ਹੈ ਤਾਂ ਮਦਦ ਬਾਪ ਦੀ ਹੈ ਹੀ। ਹੁਣ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਹਰ ਬੱਚਾ ਹਰ ਕਰਮ ਵਿਚ ਆਪਣੇ ਸਵਰਾਜ ਦੀ ਸੀਟ ਤੇ ਸਥਿਤ ਰਹੇ। ਅੱਛਾ।

ਅੱਜ ਪਹਿਲੀ ਵਾਰੀ ਕੌਣ ਆਏ ਹਨ, ਉਹ ਹੱਥ ਉਠਾਓ। ਖੜੇ ਹੋ ਜਾਵੋ। ਬਹੁਤ ਹਨ। ਅੱਛਾ, ਜਿਵੇਂ ਪਹਿਲੇ ਵਾਰੀ ਆਏ ਹੋ, ਉਵੇਂ ਪਹਿਲਾ ਨੰਬਰ ਜਾਣਾ ਹੈ ਨਾ। ਜਾਣਾ ? ਬਾਬਾ ਦਾ ਵਰਦਾਨ ਹੈ ਕਿ ਜੋ ਹਿੰਮਤ ਰੱਖੇਗਾ ਉਸਨੂੰ ਬਾਪ ਦੀ ਮਦੱਦ ਵੀ ਮਿਲੇਗੀ ਅਤੇ ਹਿੰਮਤ ਨਾਲ ਜਿਨਾਂ ਵੀ ਅੱਗੇ ਵਧਣਾ ਚਾਹੋ ਉਹ ਚਾਂਸ ਹੈ ਕਿਉਂਕਿ ਟੂਲੇਟ ਦਾ ਬੋਰਡ ਨਹੀਂ ਲੱਗਿਆ ਹੈ। ਯਾਦ ਵਿੱਚ ਰਹੋ ਅਤੇ ਜੋ ਪ੍ਰਾਪਤ ਹੋਇਆ ਹੈ ਉਸ ਨਾਲ ਦੂਜਿਆਂ ਦੀ ਸੇਵਾ ਕਰੋ। ਜਿੰਨੀ ਸੇਵਾ ਕਰੋਂਗੇ ਉਣੀਆਂ ਦੁਆਵਾਂ ਮਿਲਣਗੀਆਂ ਅਤੇ ਉਹ ਦੁਆਵਾਂ ਤੁਹਾਨੂੰ ਅੱਗੇ ਵਧਾਉਂਦੀਆਂ ਰਹਿਣਗੀਆਂ। ਸੰਦੇਸ਼ ਦਿੰਦੇ ਜਾਵੋ ਬਾਕੀ ਹਰ ਇੱਕ ਦੀ ਤਕਦੀਰ। ਲੇਕਿਨ ਤੁਸੀਂ ਸੰਦੇਸ਼ ਦੇ ਦਵੋ। ਪੁੰਨ ਆਪਣਾ ਜਮਾ ਕਰਦੇ ਰਹੋ। ਤਾਂ ਪੁੰਨ ਤੁਹਾਨੂੰ ਅੱਗੇ ਵਧਾਉਣਾ ਰਹੇਗਾ। ਅੱਛਾ।

ਬਾਪਦਾਦਾ ਅੰਮ੍ਰਿਤਵੇਲੇ ਸਭ ਪਾਸੇ ਚਕ੍ਰ ਲਗਾਉਂਦੇ ਹਨ, ਉਨ੍ਹਾਂ ਦੇ ਲਈ ਚਕ੍ਰ ਲਗਾਉਣਾ ਕੀ ਵੱਡੀ ਗੱਲ ਹੈ। ਅਤੇ ਬਾਪਦਾਦਾ ਨੇ ਇਹ ਵੀ ਕਹਿ ਦਿੱਤਾ ਹੈ ਕਿ ਚਾਰ ਵਜੇ ਦੇ ਮਿਲਣ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ 4 ਵਜੇ ਬਾਪਦਾਦਾ ਸਾਰੇ ਬੱਚਿਆਂ ਨੂੰ ਸਹਿਜ ਹੀ ਵਰਦਾਨ ਦਿੰਦੇ ਹਨ। ਵਰਦਾਨ ਦਾਤਾ ਦਾ ਵਿਸ਼ੇਸ਼ ਪਾਰਟ ਅੰਮ੍ਰਿਤਵੇਲੇ ਹੁੰਦਾ ਹੈ। ਜੋ ਵੀ ਵਰਦਾਨ ਚਾਹੀਦਾ ਉਹ ਬਾਪਦਾਦਾ ਦੇ ਦਿੰਦੇ ਹਨ। ਟ੍ਰਾਇਲ ਕਰਕੇ ਵੇਖਣਾ। ਲੇਕਿਨ ਤੁਸੀਂ ਸਭ ਵੀ ਵਰਦਾਨ ਲੈਣ ਦੇ ਲਈ ਅਲਰਟ ਰਹਿਣਾ। ਜੇਕਰ ਅਲਰਟ ਨਹੀਂ ਰਹੇ ਤਾਂ ਬਾਪਦਾਦਾ ਚਕ੍ਰ ਲਗਾ ਕੇ ਚਲਾ ਜਾਵੇਗਾ ਅਤੇ ਤੁਸੀਂ ਸੋਚਦੇ ਰਹੋਗੇ ਇਸਲਈ ਅੰਮ੍ਰਿਤਵੇਲੇ ਦਾ ਮਹੱਤਵ ਦਿੰਦੇ ਤੇ ਹੋ ਲੇਕਿਨ ਹੋਰ ਅਟੈਂਸ਼ਨ ਦੇਣਾ। ਬਾਪਦਾਦਾ ਨੇ ਵੇਖਿਆ ਹੈ ਕਿ ਸਮੇਂ ਅਨੁਸਾਰ ਸੇਵਾ ਵੀ ਵਧ ਰਹੀ ਹੈ ਅਤੇ ਸੇਵਾ ਦੇ ਕਾਰਣ ਬਾਪ ਤੋਂ ਵਰਦਾਨ ਲੈਣਾ ਉਸ ਤੋਂ ਦੂਰ ਰਹਿ ਨਹੀਂ ਸਕਦੇ। ਬਾਕੀ ਡਬਲ ਫੋਰਨਰਜ ਮਿਜੋਰਟੀ ਪੁਰਸ਼ਾਰਥ ਕਰਦੇ ਵੀ ਹਨ ਫਿਰ ਵੀ ਅਟੈਂਸ਼ਨ ਨੂੰ ਅੰਡਰਲਾਇਨ ਕਰਨਾ। ਬਾਕੀ ਮਧੂਬਨ ਵਿਚ ਕਿਵੇਂ ਵੀ ਪਹੁੰਚ ਜਾਂਦੇ ਹੋ ਬਾਪਦਾਦਾ ਉਸ ਦੀ ਵਿਸ਼ੇਸ਼ ਸਭ ਬੱਚਿਆਂ ਨੂੰ ਮੁਬਾਰਕ ਦੇ ਰਹੇ ਹਨ। ਬਾਪਦਾਦਾ ਨੇ ਸੁਣਿਆ ਕਿ ਜੋ ਬਾਪਦਾਦਾ ਨੇ ਸੰਸਕਾਰ ਦੇ ਉੱਪਰ ਇਸ਼ਾਰਾ ਦਿੱਤਾ ਹੈ, ਉਸ ਦੇ ਉੱਪਰ ਸਮਝਦੇ ਹਾਂ ਕਿ ਸਾਨੂੰ ਕਰਨਾ ਹੀ ਹੈ ਅਤੇ ਕਰਨ ਦੇ ਲਈ ਰੋਜ ਅੰਮ੍ਰਿਤਵੇਲੇ ਜਿਵੇਂ ਸਵਮਾਨ ਰੱਖਦੇ ਹਨ ਉਸ ਦੇ ਨਾਲ - ਨਾਲ ਵੱਖ - ਵੱਖ ਤਰ੍ਹਾਂ ਦੇ ਕੋਈ ਇੱਕ ਸੰਸਕਾਰ ਦੇ ਉੱਪਰ ਅਟੈਂਸ਼ਨ ਦਵੋ, ਅੱਜ ਦੇ ਦਿਨ ਇਸ ਸੰਸਕਾਰ ਦੇ ਉੱਪਰ ਵਿਸ਼ੇਸ਼ ਅਟੈਂਸ਼ਨ ਦੇਣਾ ਹੈ ਅਤੇ ਫਿਰ ਰਤਰੀ ਨੂੰ ਜਦੋਂ ਬਾਪਦਾਦਾ ਨੂੰ ਆਪਣੇ ਸਾਰੇ ਦਿਨ ਦਾ ਚਾਰਟ ਦਿੰਦੇ ਹੋ ਉਸ ਵੇਲੇ ਉਸ ਸੰਸਕਾਰ ਦੀ ਰਿਜਲਟ ਵੀ ਵਿਸ਼ੇਸ਼ ਬਾਪਦਾਦਾ ਨੂੰ ਸੁਣਾਓ ਤਾਂ ਵਿਸ਼ੇਸ਼ ਅਟੈਂਸ਼ਨ ਹੋ ਜਾਵੇਗਾ। ਕਿਸੇ ਨਾ ਕਿਸੇ ਸੰਸਕਾਰ ਦੇ ਉੱਪਰ ਅਟੈਂਸ਼ਨ ਰੱਖਣਾ ਹੈ। ਤਾਂ ਜਿਵੇਂ ਯਾਦ ਦੇ ਉੱਪਰ ਅਟੈਂਸ਼ਨ ਦਿੰਦੇ ਹੋ ਉਸ ਦੇ ਨਾਲ - ਨਾਲ ਉਸ ਵੇਲੇ ਇਹ ਵੀ ਰਿਜਲਟ ਬਾਪਦਾਦਾ ਨੂੰ

ਦੇਵੋ। ਜੇਕਰ ਮੰਨ ਲਵੋ ਤੁਸੀਂ ਚਾਹੁੰਦੇ ਹੋ ਲੇਕਿਨ ਉਸ ਦਿਨ ਤੁਹਾਡੇ ਸਾਮ੍ਹਣੇ ਕੋਈ ਸੰਸਕਾਰ ਮਿਟਾਉਣ ਦਾ ਕੰਮ ਨਹੀਂ ਹੋਇਆ, ਤਾਂ ਆਪਣੇ ਆਪ ਨੂੰ ਬਾਪ ਦੀ ਮੁਬਾਰਕ ਦੇਣਾ ਅਤੇ ਰੋਜ ਅਜਿਹੇ ਬਾਪ ਦੀ ਮੁਬਾਰਕ ਵਿਸ਼ੇਸ਼ ਇਸ ਸੰਸਕਾਰ ਪ੍ਰਤੀ ਲੈਂਦੇ ਜਾਣਾ ਤਾਂ ਸੰਸਕਾਰ ਕੰਮ ਵਿਚ ਆਉਣ ਵਿਚ ਕਮੀ ਪੈਂਦੀ ਜਾਵੇਗੀ। ਤਾਂ ਜਿਵੇਂ ਯੋਗ ਦੇ ਬਾਰੇ ਵਿਚ ਚੇਕ ਕਰਦੇ ਹੋ ਉਵੇਂ ਸੰਸਕਾਰ ਦੇ ਲਈ ਵੀ ਚੈਕ ਕਰੋ। ਸੰਸਕਾਰ ਰੋਜ ਨਹੀਂ ਆਉਂਦਾ ਹੈ ਕਦੇ - ਕਦੇ ਆਉਂਦਾ ਹੈ, ਜੋ ਪੁਰਸ਼ਾਰਥੀ ਹਨ ਉਨ੍ਹਾਂ ਦਾ ਬਾਈ ਚਾਂਸ ਪੇਪਰ ਆਉਂਦਾ ਹੈ, ਬਾਕੀ ਰੋਜ ਨਹੀਂ ਆਉਂਦਾ ਹੈ। ਲੇਕਿਨ ਚੈਕਿੰਗ ਰੋਜ ਹੋਵੇਗੀ ਤਾਂ ਇਹ ਵੀ ਅਟੈਂਸ਼ਨ ਟੈਂਸ਼ਨ ਨੂੰ ਖਤਮ ਕਰਦਾ ਜਾਵੇਗਾ ਕਿਉਂਕਿ ਬਾਪਦਾਦਾ ਨੇ ਵੇਖਿਆ ਹੈ ਫੌਰਨ ਵਾਲਿਆਂ ਵਿਚ ਕੋਈ - ਕੋਈ ਬੱਚੇ ਕੰਮ ਸ਼ੁਰੂ ਕਰਦੇ ਹਨ ਤਾਂ ਅਟੈਂਸ਼ਨ ਦਿੰਦੇ ਹਨ। ਤਾਂ ਅਟੈਂਸ਼ਨ ਦੇਣ ਵਾਲੇ ਹੀ ਮੁਕਤੀ ਪ੍ਰਾਪਤ ਕਰ ਸਕਦੇ ਹਨ। ਬਾਬਾ ਦਾ ਵੀ ਵਰਦਾਨ ਹੈ। ਸਮਝਾ। ਹੁਣ ਇਸ ਦੇ ਪਿੱਛੇ ਲੱਗ ਜਾਵੋਗੇ ਨਾ, ਰੋਜ ਰਿਜਲਟ ਦੀ ਚੈਕਿੰਗ ਕਰੋਗੇ ਨਾ ਤਾਂ ਸੰਸਕਾਰ ਖੁਦ ਹੀ ਢਿੱਲਾ ਹੋ ਜਾਵੇਗਾ। ਅਤੇ ਜੋ ਬਾਪਦਾਦਾ ਚਾਹੁੰਦਾ ਹੈ ਕਿ ਸੰਸਕਾਰ ਦੀ ਸਬਜੈਕਟ ਵਿਚ ਨੰਬਰਵਨ ਜਾਵੋ, ਜੋ ਸੰਸਕਾਰ ਚਾਹੁੰਦੇ ਹੋ ਉਹ ਹੀ ਕੰਮ ਵਿਚ ਲੱਗੇ। ਹੋ ਜਾਵੇਗਾ। ਅਟੈਂਸ਼ਨ ਵਿਚ ਆਇਆ ਹੈ ਨਾ ਤਾਂ ਹੋ ਜਾਵੇਗਾ। ਲੇਕਿਨ ਇਵੇਂ ਨਹੀਂ ਹੋ ਜਾਵੇਗਾ, ਅਟੈਂਸ਼ਨ ਦੇਣਾ ਪਵੇਗਾ। ਸੰਗਠਨ ਵਿਚ ਹੀ ਇਹ ਸੰਸਕਾਰ ਨਿਕਲਦੇ ਹਨ, ਕਿਉਂ? ਤੁਹਾਡੇ ਚਿੱਤਰਾਂ ਦੀ ਜੋ ਪੂਜਾ ਕਰਦੇ ਹਨ ਉਹ ਤੁਹਾਡੇ ਸੰਸਕਾਰ ਕਿੰਨੇ ਚੰਗੇ ਗਾਉਂਦੇ ਹਨ। ਤਾਂ ਬਣੇ ਹੋ ਤਾਂ ਹੋ ਤੇ ਵਰਨਣ ਕਰਦੇ ਹਨ। ਆਪਣਾ ਦੇਵਤਾਈ ਚਿੱਤਰ ਇਮਰਜ ਕਰੋ ਕੀ ਗਾਉਂਦੇ ਹਨ? ਅਜਿਹੇ ਦੇਵਤੇ ਤੇ ਬਣਨਾ ਹੀ ਹੈ ਨਾ। ਅੱਛਾ।

ਬਾਕੀ ਸਭ ਡਬਲ ਵਿਦੇਸ਼ੀ ਪੁਰਸ਼ਾਰਥ ਵਿਚ ਸਫਲਤਾ ਦਾ ਅਨੁਭਵ ਕਰਦੇ ਰਹਿੰਦੇ ਹੋ ਨਾ! ਕਰਦੇ ਹੋ? ਹੱਥ ਉਠਾਓ ਜੋ ਸਫਲਤਾ ਅਨੁਭਵ ਕਰਦੇ ਹਨ। ਵਾਹ! ਹੱਥ ਤੇ ਚੰਗਾ ਉਠਾ ਰਹੇ ਹਨ। ਤਾਂ ਲਕਸ਼ ਰੱਖੋਗੇ ਇਸ ਦੇ ਉੱਪਰ ਅਟੈਂਸ਼ਨ ਦੇਣਾ ਹੀ ਹੈ। ਇਸ ਵਿਚ ਨੰਬਰ ਲੈਣਾ ਹੀ ਹੈ। ਤਾਂ ਤੁਹਾਨੂੰ ਵੇਖ ਦੂਜਿਆਂ ਨੂੰ ਵੀ ਉਮੰਗ ਆਵੇਗਾ ਕਿਉਂਕਿ ਤੁਸੀਂ ਨਿਮਿਤ ਹੋ ਨਾ। ਅਤੇ ਨਿਮਿਤ ਵਾਲਿਆਂ ਨੂੰ ਬਾਪਦਾਦਾ ਦੀ ਵਿਸ਼ੇਸ਼ ਮਦੱਦ ਵੀ ਮਿਲਦੀ ਹੈ। ਬਾਕੀ ਬਾਬਾ ਖੁਸ਼ ਹਨ ਕਿ ਸੈਂਟਰਜ਼ ਵ੍ਰਿਧੀ ਨੂੰ ਪ੍ਰਾਪਤ ਹੁੰਦੇ ਰਹਿੰਦੇ ਹਨ। ਪੁਰਸ਼ਾਰਥ ਦੇ ਵੱਲ ਅਟੈਂਸ਼ਨ ਹੈ ਪ੍ਰੰਤੂ ਹੁਣ ਪਰਿਵਰਤਨ ਦੇ ਨਿਮਿਤ ਬਣਨ ਵਾਲੇ ਬਣੋ ਤਾਂ ਤੁਹਾਨੂੰ ਵੇਖ ਦੂਜਿਆਂ ਨੂੰ ਵੀ ਪਰਿਵਰਤਨ ਸ਼ਕਤੀ ਦਾ ਉਮੰਗ ਆਵੇਗਾ। ਬਾਕੀ ਬਾਪਦਾਦਾ ਖੁਸ਼ ਹਨ ਕਿ ਪੁਰਸ਼ਾਰਥ ਵਿਚ ਨੰਬਰਵਾਰ ਤੇ ਹੁੰਦੇ ਹੀ ਹਨ, ਉਹ ਤੇ ਅੰਡਰਸਟੂਡ ਹੈ ਲੇਕਿਨ ਪੁਰਸ਼ਾਰਥ ਦੇ ਵੱਲ ਅਟੈਂਸ਼ਨ ਹੈ, ਹੋਰ ਵਧਾਉਣਾ ਹੈ। ਬਾਕੀ ਬਾਪਦਾਦਾ ਦੀ ਰੋਜ ਯਾਦਪਿਆਰ ਤੇ ਮਿਲਦੀ ਰਹਿੰਦੀ ਹੈ। ਦੇਖੋ, ਘਰ ਬੈਠੇ ਵੀ ਬਾਪਦਾਦਾ ਦੀ ਯਾਦਪਿਆਰ ਇੱਕ ਦਿਨ ਵੀ ਮਿਸ ਨਹੀਂ ਹੁੰਦੀ, ਜੇਕਰ ਰੋਜ ਵਿਧੀਪੂਰਵਕ ਮੁਰਲੀ ਪੜਦੇ ਹੋ ਤਾਂ। ਇੱਕ ਦਿਨ ਵੀ ਯਾਦਪਿਆਰ ਮਿਸ ਨਹੀਂ ਕਰਦੇ। ਮਿਲਦੀ ਹੈ ਨਾ? ਮਿਲਦੀ ਹੈ? ਰੋਜ ਯਾਦਪਿਆਰ ਮਿਲਦੀ ਹੈ। ਸਭ ਨੂੰ ਮਿਲਦੀ ਹੈ ਨਾ? ਇਹ ਹੈ ਬਾਪਦਾਦਾ ਦੇ ਪਿਆਰ ਦੀ ਨਿਸ਼ਾਨੀ। ਮੁਰਲੀ ਮਿਸ ਤਾਂ ਯਾਦਪਿਆਰ ਵੀ ਮਿਸ। ਸਿਰਫ ਮੁਰਲੀ ਨਹੀਂ ਮਿਸ ਕੀਤੀ ਲੇਕਿਨ ਬਾਪਦਾਦਾ ਦਾ ਯਾਦਪਿਆਰ, ਵਰਦਾਨ ਮਿਸ ਕੀਤਾ। ਮੁਰਲੀ ਤੇ ਪੜ ਵੀ ਲਵੋਗੇ ਲੇਕਿਨ ਜੋ ਸਮੇਂ ਫ਼ਿਕਸ ਹੈ ਬਾਪਦਾਦਾ ਦੀ ਯਾਦਪਿਆਰ ਲੈਣ ਦਾ, ਉਹ ਤੇ ਮਿਸ ਹੋਇਆ ਨਾ। ਤਾਂ ਉਮੰਗ ਹੈ ਇਸ ਤੇ ਬਾਪਦਾਦਾ ਖੁਸ਼ ਵੀ ਹਨ। ਅੱਛਾ, ਮੁਰਲੀ ਮਿਸ ਕਰਨ ਵਾਲੇ ਹੋ? ਡਬਲ ਫਾਰਨਰਜ ਵਿਚ ਹਨ, ਕੋਈ ਹੈ ਜੋ ਮੁਰਲੀ ਮਿਸ ਕਰਦਾ ਹੋਵੇ? ਕਾਰਣ ਨਾਲ? ਨਹੀਂ ਹਨ। ਨਹੀਂ ਮਿਸ ਕਰਦੇ। ਇੱਕ ਨੇ ਹੱਥ ਉਠਾਇਆ ਹੈ। ਹੁਣ ਮਿਸ ਨਹੀਂ ਕਰਨਾ, ਮੁਰਲੀ ਮਿਸ ਨਹੀਂ ਕਰਨਾ। ਭਾਵੇਂ ਫੋਨ ਦ੍ਵਾਰਾ ਸੁਣੋ। ਪੜ ਨਹੀਂ ਸਕਦੇ ਹੋ ਤਾਂ ਕਿਵੇਂ ਵੀ ਸੁਣੋ ਜਰੂਰ। ਹਾਜਰੀ ਜਰੂਰ ਲਗਾਓ। ਅੱਛਾ। ਬਾਕੀ ਜੋ ਵੀ ਸਭਾ ਵਿਚ ਆਏ ਹਨ, ਨਵੇਂ ਵੀ ਹਨ, ਪੁਰਾਣੇ ਵੀ ਹਨ ਤਾਂ ਇਹ ਪੱਕਾ, ਪੱਕਾ, ਪੱਕਾ ਨੋਟ ਕਰੋ ਮੁਰਲੀ ਨਹੀਂ ਮਿਸ ਕਰਨੀ ਹੈ ਕਿਉਂਕਿ ਬਾਪ ਰੋਜ ਪਰਮਧਾਮ ਤੋਂ ਆਉਂਦੇ ਹਨ, ਕਿੰਨੀ ਦੂਰ ਤੋਂ ਆਉਂਦੇ ਹਨ, ਬੱਚਿਆਂ ਦੇ ਲਈ ਆਉਂਦਾ ਹੈ ਨਾ! ਜਿਵੇਂ ਬਾਪ ਮੁਰਲੀ ਮਿਸ ਨਹੀਂ ਕਰਦੇ, ਇਵੇਂ ਬੱਚਿਆਂ ਨੂੰ ਵੀ ਮੁਰਲੀ ਮਿਸ ਨਹੀਂ ਕਰਨਾ ਹੈ। ਅੱਛਾ।

ਹੁਣ ਜੋ ਮਧੂਬਨ ਵਿਚ ਆਉਂਦਾ ਹੈ ਨਾ, ਤਾਂ ਜਿਵੇਂ ਫਾਰਮ ਭਰਦੇ ਹਨ। ਇਸ ਵਿਚ ਇਹ ਵੀ ਲਿਖੋ ਕਿ ਮੁਰਲੀ ਰੋਜ਼ ਸੁਣੀ ਜਾਂ ਕਿੰਨੇ ਦਿਨ ਮਿਸ ਕੀਤਾ? ਮੰਜੂਰ ਹੈ? ਜਿਸ ਨੂੰ ਮੰਜੂਰ ਹੈ ਉਹ ਹੱਥ ਉਠਾਓ। ਮਧੂਬਨ ਵਾਲੇ ਵੀ ਹੱਥ ਉਠਾਓ। ਕਿਸੇ ਵੀ ਕਾਰਣ ਨਾਲ ਮੁਰਲੀ ਮਿਸ ਨਹੀਂ ਕਰਨੀ ਹੈ। ਜਿਵੇਂ ਖਾਣਾ ਨਹੀਂ ਮਿਸ ਕਰਦੇ ਹੋ ਤਾਂ ਇਹ ਵੀ ਭੋਜਨ ਹੈ ਨਾ। ਉਹ ਸ਼ਰੀਰ ਦਾ ਭੋਜਨ, ਇਹ ਆਤਮਾ ਦਾ ਭੋਜਨ। ਚੰਗਾ ਲੱਗਿਆ। ਜੋ ਨਵੇਂ ਵੀ ਆਏ ਹਨ, ਆਉਣ ਨੂੰ ਤੇ ਮਿਲਿਆ ਹੈ ਨਾ। ਉਨ੍ਹਾਂ ਨੂੰ ਵੀ ਇਹ ਨਿਯਮ ਪਾਲਣ ਕਰਨਾ ਹੈ। ਜਿਵੇਂ ਹੋਰ ਨਿਯਮ ਹਨ ਉਵੇਂ ਇਹ ਵੀ ਨਿਯਮ ਹੈ। ਬ੍ਰਾਹਮਣ ਮਾਨਾ ਮੁਰਲੀ ਸੁਣਨ ਵਾਲੇ, ਸੇਵਾ ਕਰਨ ਵਾਲੇ। ਅੱਛਾ।

ਹੁਣ ਸਭ ਪਾਸੇ ਦੇ ਬੱਚਿਆਂ ਨੂੰ ਬਾਪਦਾਦਾ ਯਾਦਪਿਆਰ ਦੇ ਨਾਲ ਮੁਬਾਰਕ ਵੀ ਦੇ ਰਹੇ ਹਨ। ਸਦਾ ਉਮੰਗ - ਉਤਸਾਹ ਵਿਚ ਅੱਗੇ ਵੱਧ ਵੀ ਰਹੇ ਹੋ ਅਤੇ ਵਧਦੇ ਰਹਿਣਾ। ਕਦੇ ਆਪਣਾ ਉਮੰਗ - ਉਤਸਾਹ ਕਿਸੇ ਵੀ ਕਾਰਣ ਤੋਂ, ਕਿਸੇ ਵੀ ਗੱਲ ਤੋਂ ਘੱਟ ਨਹੀਂ ਕਰਨਾ। ਗੱਲ, ਗੱਲ ਹੋ ਜਾਂਦੀ ਹੈ ਲੇਕਿਨ ਪੁਰਸ਼ਾਰਥ ਅਤੇ ਬਾਪ ਦਾ ਪਿਆਰ ਉਹ ਆਪਣਾ ਹੈ ਇਸਲਈ ਕਦੇ ਵੀ ਆਪਣੀ ਬੁੱਧੀ ਨੂੰ ਬਾਪ ਦੇ ਬਿਨਾਂ ਹੋਰ ਕਿਸੇ ਗੱਲਾਂ ਵਿਚ ਬਿਜੀ ਨਹੀਂ ਕਰਨਾ। ਬਾਪ ਅਤੇ ਬਾਪ ਦੀ ਮੁਰਲੀ ਅਤੇ ਬਾਪ ਦ੍ਵਾਰਾ ਸਰਵਿਸ ਜੋ ਮਿਲੀ ਹੈ ਉਹ ਸਰਵਿਸ ਕਰਦੇ ਰਹਿਣਾ। ਅੱਛਾ। ਹੁਣ ਕੀ ਕਹੀਏ, ਨਾਲ ਤੇ ਰਹਿਣਾ ਹੈ ਨਾ। ਤਾਂ ਛੁੱਟੀ ਲੈਂਦੇ ਹਾਂ, ਇਹ ਵੀ ਨਹੀਂ ਕਹਿ ਸਕਦੇ। ਨਾਲ ਰਹਾਂਗੇ, ਨਾਲ ਚੱਲਾਂਗੇ ਅਤੇ ਨਾਲ ਆਵਾਂਗੇ, ਅੱਛਾ। ਹੁਣ ਸਮਾਪਤੀ।

ਵਰਦਾਨ:- ਸ਼ਕਤੀ ਰੂਪ ਦੀ ਸਮ੍ਰਿਤੀ ਦ੍ਵਾਰਾ ਪਤਿਤ ਸੰਸਕਾਰਾਂ ਦਾ ਨਾਸ਼ ਕਰਨ ਵਾਲੇ ਕਾਲੀ ਰੂਪ ਭਵ
ਸਦਾ ਆਪਣਾ ਇਹ ਸਵਰੂਪ ਸਮ੍ਰਿਤੀ ਵਿਚ ਰਹੇ ਕਿ ਮੈਂ ਸਰਵ ਸ਼ਸਤ੍ਰਧਾਰੀ ਸ਼ਕਤੀ ਹਾਂ, ਮੈਂ ਪਤਿਤ ਪਾਵਨੀ ਤੇ ਕੋਈ ਪਤਿਤ ਆਤਮਾ ਦੇ ਨਜਰ ਦੀ ਪਰਛਾਈ ਵੀ ਨਹੀਂ ਪੈ ਸਕਦੀ। ਪਤਿਤ ਆਤਮਾ ਦੇ ਪਤਿਤ ਸੰਕਲਪ ਵੀ ਨਾ ਚਲ ਸਕਣ - ਅਜਿਹੀ ਆਪਣੀ ਬ੍ਰੇਕ ਪਾਵਰਫੁੱਲ ਚਾਹੀਦੀ ਹੈ। ਜੇਕਰ ਕਿਸੇ ਪਤਿਤ ਆਤਮਾ ਦਾ ਪ੍ਰਭਾਵ ਪੈਂਦਾ ਹੈ - ਤਾਂ ਇਸ ਦਾ ਅਰਥ ਹੈ ਕਿ ਪ੍ਰਭਾਵਸ਼ਾਲੀ ਨਹੀਂ ਹੋ। ਜੋ ਖੁਦ ਸੰਘਾਰੀ ਹੈ ਉਹ ਕਦੇ ਕਿਸੇ ਦਾ ਸ਼ਿਕਾਰ ਨਹੀਂ ਬਣ ਸਕਦੇ। ਤਾਂ ਅਜਿਹਾ ਕਾਲੀ ਰੂਪ ਬਣੋ ਜੋ ਕੋਈ ਵੀ ਤੁਹਾਡੇ ਸਾਮ੍ਹਣੇ ਅਜਿਹਾ ਸੰਕਲਪ ਵੀ ਨਾ ਕਰੇ ਤਾਂ ਉਨ੍ਹਾਂ ਦਾ ਸੰਕਲਪ ਮੂਰਛਿਤ ਹੋ ਜਾਵੇ।
ਸਲੋਗਨ:- ਰਾਇਲ ਰੂਪ ਦੀ ਇੱਛਾ ਦਾ ਸਵਰੂਪ ਨਾਮ, ਮਾਨ ਅਤੇ ਸ਼ਾਨ ਹੈ।
 
******
ਇਹ ਅਵਿਅਕਤ ਇਸ਼ਾਰੇ :- ਜਵਾਲਾ ਸਵਰੂਪ ਸਥਿਤੀ ਵਿਚ ਰਹਿ ਸ਼ਕਤੀਸ਼ਾਲੀ ਯਾਦ ਦਾ ਅਨੁਭਵ ਕਰੋ। ਸਾਰਥੀ ਮਤਲਬ ਆਤਮ - ਅਭਿਮਾਨੀ ਕਿਉਂਕਿ ਆਤਮਾ ਹੀ ਸਾਰਥੀ ਹੈ। ਬ੍ਰਹਮਾ ਬਾਪ ਨੇ ਇਸ ਵਿਧੀ ਨਾਲ ਨੰਬਰਵਨ ਦੀ ਸਿੱਧੀ ਪ੍ਰਾਪਤ ਕੀਤੀ। ਤਾਂ ਫਾਲੋ ਫਾਦਰ ਕਰੋ। ਜਿਵੇਂ ਬਾਪ ਦੇਹ ਨੂੰ ਅਧੀਨ ਕਰ ਪ੍ਰਵੇਸ਼ ਹੁੰਦੇ ਮਤਲਬ ਸਾਰਥੀ ਬਣਦੇ ਹਨ ਦੇਹ ਦੇ ਅਧੀਨ ਨਹੀਂ ਹੁੰਦੇ, ਇਸਲਈ ਨਿਆਰੇ ਅਤੇ ਪਿਆਰੇ ਹਨ। ਇਵੇਂ ਹੀ ਤੁਸੀ ਸਾਰੇ ਬ੍ਰਾਹਮਣ ਆਤਮਾਵਾਂ ਵੀ ਬਾਪ ਸਮਾਨ ਸਾਰਥੀ ਦੀ ਸਥਿਤੀ ਵਿਚ ਰਹੋ। ਸਾਰਥੀ ਖੁਦ ਹੀ ਸਾਕਸ਼ੀ ਹੋ ਕੁਝ ਵੀ ਕਰਨਗੇ, ਵੇਖਣਗੇ, ਸੁਣਨਗੇ ਅਤੇ ਸਭ ਕੁਝ ਕਰਦੇ ਵੀ ਮਾਯਾ ਦੀ ਲੇਪ - ਛੇਪ ਤੋਂ ਨਿਰਲੇਪ ਰਹਿਣਗੇ।

ਮੁਰਲੀ ਕੀ ਹੈ?

ਮੁਰਲੀ ਬ੍ਰਹਮਾਕੁਮਾਰੀਜ਼ ਦੀ ਰੋਜ਼ਾਨਾ ਅਧਿਆਤਮਿਕ ਸਿੱਖਿਆ ਹੈ, ਜੋ ਹਰ ਸਵੇਰੇ ਮਧੁਬਨ ਤੋਂ ਪ੍ਰਕਾਸ਼ਿਤ ਹੁੰਦੀ ਹੈ। ਇੱਥੇ ਤੁਸੀਂ ਅੱਜ ਦੀ ਮੁਰਲੀ ਪੰਜਾਬੀ ਵਿੱਚ ਪੜ੍ਹ ਸਕਦੇ ਹੋ, ਆਡੀਓ ਸੁਣ ਸਕਦੇ ਹੋ ਅਤੇ PDF ਡਾਊਨਲੋਡ ਕਰ ਸਕਦੇ ਹੋ। ਪੜ੍ਹਾਈ ਵਿੱਚ ਮਦਦ ਲਈ ਪਾਠ ਨੂੰ ਹਾਈਲਾਈਟ ਕਰ ਸਕਦੇ ਹੋ — ਤੁਹਾਡੇ ਨਿਸ਼ਾਨ ਇਸੇ ਬ੍ਰਾਊਜ਼ਰ ਵਿੱਚ ਸੁਰੱਖਿਅਤ ਰਹਿੰਦੇ ਹਨ।

28 ਭਾਸ਼ਾਵਾਂ ਵਿੱਚ ਮੁਰਲੀ

Daily Murli · Madhuban ਸਰੋਤ: ਮਧੁਬਨ ਮੁਰਲੀ ਵਿਭਾਗ ਇਹ ਇੱਕ ਸੁਤੰਤਰ ਪਾਠਕ ਐਪ ਹੈ, ਅਧਿਕਾਰਤ ਵੈੱਬਸਾਈਟ ਨਹੀਂ।